ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ ਨੇ ਨਵੰਬਰ 2020 ਵਿੱਚ ਆਡੀਓ-ਵੀਡੀਓ (AV) ਲਿੰਕ ਰਾਹੀਂ ਰਿਮੋਟ ਸੁਣਵਾਈਆਂ ਦਾ ਸੰਚਾਲਨ ਕਰਨਾ ਸ਼ੁਰੂ ਕੀਤਾ ਸੀ। 15 ਫਰਵਰੀ 2021 ਨੂੰ, ਚੇਅਰਪਰਸਨ ਹਿਲਕਾ ਬੇਕਰ ਨੇ ਉਹਨਾਂ ਸਾਰੇ ਵਕੀਲਾਂ ਨੂੰ ਲਿਖਿਆ ਜਿੰਨ੍ਹਾਂ ਦੇ ਮੁਵੱਕਲਾਂ ਕੋਲ ਵਰਤਮਾਨ ਸਮੇਂ ਟ੍ਰਿਬਿਊਨਲ ਕੋਲ ਅਪੀਲਾਂ ਵਿਚਾਰ ਅਧੀਨ ਹਨ ਤਾਂ ਜੋ ਉਹਨਾਂ ਨੂੰ ਵਰਤਮਾਨ ਸਥਿਤੀ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਜਾ ਸਕੇ। ਪੱਤਰ ਦੀ ਲਿਖਤ ਏਥੇ ਦੇਖੀ ਜਾ ਸਕਦੀ ਹੈ।