ਨਿਰਪੱਖਤਾ ਅਤੇ ਕੁਦਰਤੀ ਨਿਆਂ ਦੇ ਅਨੁਸਾਰ ਟ੍ਰਿਬਿਊਨਲ ਦੇ ਕਾਰਜਾਂ ਦੀ ਕੁਸ਼ਲਤਾ ਨੂੰ ਯਕੀਨੀ ਬਣਾਉਣ ਨੂੰ ਅੱਗੇ ਵਧਾਉਣ ਲਈ, ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ (ਇਸ ਤੋਂ ਬਾਅਦ 'ਟ੍ਰਿਬਿਊਨਲ') ਦੇ ਚੇਅਰਪਰਸਨ ਨੇ ਇੱਕ ਨਵਾਂ ਅਤੇ ਨਵੀਨਤਮ ਐਡਮਿਨਿਸਟ੍ਰੇਟਿਵ ਪ੍ਰੈਕਟਿਸ ਨੋਟ ('APN') ਜਾਰੀ ਕੀਤਾ ਹੈ। ਇਸ APN ਨੂੰ ਇੰਟਰਨੈਸ਼ਨਲ ਪ੍ਰੋਟੈਕਸ਼ਨ ਐਕਟ 2015 ('ਦ 2015 ਐਕਟ') ਅਤੇ ਇੰਟਰਨੈਸ਼ਨਲ ਪ੍ਰੋਟੈਕਸ਼ਨ ਐਕਟ 2015 (ਅਪੀਲ ਲਈ ਪ੍ਰਕਿਰਿਆਵਾਂ ਅਤੇ ਮਿਆਦਾਂ) ਰੈਗੂਲੇਸ਼ਨਾਂ 2017 ('2017 ਰੈਗੂਲੇਸ਼ਨਜ਼') ਦੇ ਪ੍ਰਾਵਧਾਨਾਂ ਅਤੇ 2015 ਐਕਟ ਦੇ ਸੈਕਸ਼ਨ 63(2) ਦੀ ਪਾਲਣਾ ਕਰਦੇ ਹੋਏ ਚੇਅਰਪਰਸਨ ਦੁਆਰਾ ਜਾਰੀ ਕੀਤੀਆਂ ਸਾਰੀਆਂ ਸੇਧਾਂ ਦੇ ਨਾਲ ਪੜ੍ਹਿਆ ਜਾਵੇਗਾ। ਕਿਸੇ ਵੀ ਅਸਪਸ਼ਟਤਾ ਜਾਂ ਟਕਰਾਅ ਦੇ ਮਾਮਲੇ ਵਿੱਚ, ਕਾਨੂੰਨ ਨੂੰ ਪਹਿਲ ਦਿੱਤੀ ਜਾਵੇਗੀ। 21 ਮਈ 2022 ਨੂੰ ਲਾਗੂ ਹੋਏ ਇਸ APN ਦੇ ਪਿਛਲੇ ਸੰਸਕਰਣ ਨੂੰ ਏਥੇ ਰੱਦ ਕਰ ਦਿੱਤਾ ਜਾਂਦਾ ਹੈ।
ਲੋੜ ਪੈਣ 'ਤੇ ਸਮੇਂ-ਸਮੇਂ 'ਤੇ ਇਸ APN ਵਿੱਚ ਸੋਧ ਕੀਤੀ ਜਾ ਸਕਦੀ ਹੈ, ਅਤੇ ਅਪੀਲ ਕਰਤਾਵਾਂ, ਉਹਨਾਂ ਦੇ ਕਨੂੰਨੀ ਨੁਮਾਇੰਦਿਆਂ ਅਤੇ ਪੇਸ਼ ਕਰਨ ਵਾਲੇ ਅਫਸਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਬਦੀਲੀਆਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਉਣ, ਜਿਸਨੂੰ ਟ੍ਰਿਬਿਊਨਲ ਦੀ ਵੈੱਬਸਾਈਟ ਦੇ ਨਿਊਜ਼ ਸੈਕਸ਼ਨ ਵਿੱਚ ਨੋਟ ਕੀਤਾ ਜਾਵੇਗਾ।
ਇਸ APN ਨੂੰ ਤੈਅ ਕਰਨ ਦੁਆਰਾ, ਟ੍ਰਿਬਿਊਨਲ ਇਹ ਉਮੀਦ ਕਰਦਾ ਹੈ ਕਿ ਟ੍ਰਿਬਿਊਨਲ ਸਾਹਮਣੇ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਸਦੀਆਂ ਪ੍ਰਕਿਰਿਆਵਾਂ ਬਾਰੇ ਪਤਾ ਹੋਵੇਗਾ। ਟ੍ਰਿਬਿਊਨਲ ਸਾਹਮਣੇ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ APN ਦੇ ਪ੍ਰਾਵਧਾਨਾਂ ਦੀ ਤਾਮੀਲ ਕਰਨ ਵਿੱਚ ਅਸਫਲਤਾ ਦਾ ਸਿੱਟਾ ਅਪੀਲਾਂ ਦੇ ਅਮਲ ਅਤੇ ਨਿਰਣਾ ਕਰਨ ਵਿੱਚ ਬੇਲੋੜੀਆਂ ਦੇਰੀਆਂ ਦੇ ਰੂਪ ਵਿੱਚ ਨਿਕਲ ਸਕਦਾ ਹੈ, ਅਤੇ ਇਹਨਾਂ ਨੂੰ 2015 ਦੇ ਕਾਨੂੰਨ ਦੇ ਖੰਡ 27 ਅਤੇ 45 ਦੇ ਮਤਲਬਾਂ ਦੇ ਅੰਦਰ ਸਹਿਯੋਗ ਕਰਨ ਵਿੱਚ ਅਸਫਲਤਾ ਮੰਨਿਆ ਜਾ ਸਕਦਾ ਹੈ।
ਟ੍ਰਿਬਿਊਨਲ ਦੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਜਿਵੇਂ ਕਿ ਇਸਦੇ ਰਣਨੀਤੀ ਬਿਆਨ 2021-2023 ਵਿੱਚ ਨਿਰਧਾਰਤ ਕੀਤਾ ਗਿਆ ਹੈ, ਟ੍ਰਿਬਿਊਨਲ ਉਹਨਾਂ ਸਾਰੀਆਂ ਧਿਰਾਂ ਨਾਲ ਆਦਰ, ਇੱਜ਼ਤ ਅਤੇ ਵਿਚਾਰ ਨਾਲ ਵਿਵਹਾਰ ਕਰਨ ਲਈ ਦ੍ਰਿੜ ਸੰਕਲਪ ਹੈ ਜੋ ਇਸ ਦੇ ਸਾਹਮਣੇ ਪੇਸ਼ ਹੁੰਦੀਆਂ ਹਨ। ਟ੍ਰਿਬਿਊਨਲ ਇਸ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਕੋਲੋਂ ਵਿਵਹਾਰ ਦੇ ਇੱਕੋ ਜਿਹੇ ਮਿਆਰਾਂ ਦੀ ਉਮੀਦ ਕਰਦਾ ਹੈ।
ਤੁਸੀਂ ਪ੍ਰਬੰਧਕੀ ਅਭਿਆਸ ਨੋਟ ਦੇਖ ਸਕਦੇ ਹੋ।