ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ ਦੇ ਸਾਹਮਣੇ ਜ਼ੁਬਾਨੀ ਸੁਣਵਾਈਆਂ ਦੇ ਸਬੰਧ ਵਿੱਚ ਅਪੀਲ ਕਰਤਾਵਾਂ ਅਤੇ ਉਹਨਾਂ ਦੇ ਕਨੂੰਨੀ ਪ੍ਰਤੀਨਿਧਾਂ ਨੂੰ ਨਿਸ਼ਚਿਤਤਾ ਪ੍ਰਦਾਨ ਕਰਾਉਣ ਲਈ, ਸਤੰਬਰ 2021 ਵਾਸਤੇ ਤੈਅ ਕੀਤੀਆਂ ਜ਼ੁਬਾਨੀ ਸੁਣਵਾਈਆਂ ਔਡੀਓ-ਵੀਡੀਓ (A/V) ਲਿੰਕ ਰਾਹੀਂ ਔਨਲਾਈਨ ਹੋਣਗੀਆਂ। ਇਸ ਸਬੰਧੀ ਸਾਰੇ ਪੱਖਾਂ ਨੂੰ ਥਾਂ-ਥਾਂ ਕੀਤੇ ਗਏ ਪ੍ਰਬੰਧਾਂ ਦੇ ਵੇਰਵੇ ਨਾਲ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ।
ਨਿਆਂ ਵਿਭਾਗ ਦੇ ਹੈਲਥ ਐਂਡ ਸੇਫਟੀ ਮੈਨੇਜਰ ਦੁਆਰਾ ਇੱਕ ਹੋਰ ਖਤਰੇ ਦਾ ਮੁਲਾਂਕਣ ਸਤੰਬਰ ਵਿੱਚ ਕੀਤਾ ਜਾਵੇਗਾ ਅਤੇ ਧਿਰਾਂ ਨੂੰ ਸੂਚਿਤ ਕੀਤਾ ਜਾਵੇਗਾ ਕਿ ਕੀ ਅਕਤੂਬਰ 2021 ਅਤੇ ਇਸਤੋਂ ਬਾਅਦ ਤੈਅ ਕੀਤੀਆਂ ਸੁਣਵਾਈਆਂ ਵਾਸਤੇ ਸਾਈਟ 'ਤੇ ਮੌਜ਼ੂਦ ਸੁਣਵਾਈਆਂ 'ਤੇ ਵਾਪਸੀ ਹੋਵੇਗੀ ਜਾਂ ਅੰਸ਼ਕ ਵਾਪਸੀ ਹੋਵੇਗੀ।