ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ ਵਿਖੇ ਚਿਹਰਾ ਢਕਣ ਦੇ ਸਬੰਧ ਵਿੱਚ ਨੋਟਿਸ
ਕਿਰਪਾ ਕਰਕੇ ਨੋਟ ਕਰੋ ਕਿ ਹੈਲਥ ਐਕਟ 1947 (ਸੈਕਸ਼ਨ 31ਏ – ਅਸਥਾਈ ਪਾਬੰਦੀਆਂ) (ਕੋਵਿਡ-19) (ਕੁਝ ਇਮਾਰਤਾਂ ਅਤੇ ਕਾਰੋਬਾਰਾਂ ਵਿੱਚ ਚਿਹਰਾ ਢੱਕਣਾ)(ਸੋਧ)(ਨੰਬਰ 4) ਰੈਗੂਲੇਸ਼ਨ 2021, S.I. ਨੰਬਰ 677 of 2021, 2021 ਦੇ S.I. ਨੰਬਰ 677 ਦੀ ਪਾਲਣਾ ਕਰਦੇ ਹੋਏ, ਕਿਸੇ ਵੀ ਦਫਤਰ ਜਾਂ ਹੋਰ ਇਮਾਰਤਾਂ ਵਿੱਚ ਹਾਜ਼ਰ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਚਿਹਰੇ ਨੂੰ ਢਕਣਾ ਲਾਜ਼ਮੀ ਹੋ ਗਿਆ ਹੈ, ਜਿਸ ਵਿੱਚ ਕਬਜ਼ਾ ਹੈ, ਜਾਂ ਜਿੱਥੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਾਂ ਕਿਸੇ ਡਿਪਾਰਟਮੈਂਟ ਆਫ ਸਟੇਟ ਜਾਂ ਪ੍ਰਾਂਤ ਦੇ ਕਿਸੇ ਹੋਰ ਦਫਤਰ ਜਾਂ ਅਦਾਰੇ ਦੀ ਤਰਫ਼ੋਂ, ਜਿਵੇਂ ਕਿ ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ।
ਇਸ ਸਬੰਧ ਵਿੱਚ, ਇੱਕ 'ਚਿਹਰਾ ਢੱਕਣ' ਨੂੰ "ਕਿਸੇ ਵੀ ਕਿਸਮ ਦਾ ਢੱਕਣ" ਦੇ ਰੂਪ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਜੋ ਕਿਸੇ ਵਿਅਕਤੀ ਦੁਆਰਾ ਪਹਿਨੇ ਜਾਣ 'ਤੇ ਵਿਅਕਤੀ ਦੇ ਨੱਕ ਅਤੇ ਮੂੰਹ ਨੂੰ ਢੱਕ ਦਿੰਦਾ ਹੈ"। ਚਿਹਰਾ ਢੱਕਣ ਨੂੰ ਹਟਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਿੱਥੇ ਵਿਅਕਤੀ ਕੋਲ 'ਮੁਨਾਸਬ ਬਹਾਨਾ' ਹੁੰਦਾ ਹੈ ਅਤੇ ਇਸ ਸਬੰਧ ਵਿੱਚ, ਕਿਸੇ ਵਿਅਕਤੀ ਨੂੰ ਇੱਕ ਵਾਜਬ ਬਹਾਨਾ ਮੰਨਿਆ ਜਾਂਦਾ ਹੈ ਜੇ:
- ਵਿਅਕਤੀ ਚਿਹਰੇ ਨੂੰ ਢਕਣ ਵਾਲੇ ਕੱਪੜੇ ਨਹੀਂ ਪਾ ਸਕਦਾ, ਪਹਿਨ ਨਹੀਂ ਸਕਦਾ ਜਾਂ ਹਟਾ ਨਹੀਂ ਸਕਦਾ
- ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ, ਵਿਕਾਰ ਜਾਂ ਅਪੰਗਤਾ ਕਰਕੇ, ਜਾਂ
- ਬਿਨਾਂ ਕਿਸੇ ਗੰਭੀਰ ਪ੍ਰੇਸ਼ਾਨੀ ਦੇ।
- ਵਿਅਕਤੀ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸੰਚਾਰ ਕਰਨ ਦੀ ਲੋੜ ਹੁੰਦੀ ਹੈ ਜਿਸਨੂੰ ਸੰਚਾਰ ਕਰਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ (ਬੋਲਚਾਲ, ਭਾਸ਼ਾ ਜਾਂ ਕਿਸੇ ਹੋਰ ਤਰ੍ਹਾਂ ਨਾਲ)
- ਵਿਅਕਤੀ ਸੰਕਟਕਾਲੀਨ ਸਹਾਇਤਾ ਪ੍ਰਦਾਨ ਕਰਨ ਲਈ ਜਾਂ ਕਮਜ਼ੋਰ ਵਿਅਕਤੀ ਨੂੰ ਸੰਭਾਲ ਜਾਂ ਸਹਾਇਤਾ ਪ੍ਰਦਾਨ ਕਰਨ ਲਈ ਚਿਹਰਾ ਢੱਕਣ ਨੂੰ ਹਟਾ ਦਿੰਦਾ ਹੈ
- ਵਿਅਕਤੀ ਨੁਕਸਾਨ ਜਾਂ ਸੱਟ, ਜਾਂ ਨੁਕਸਾਨ ਜਾਂ ਸੱਟ ਦੇ ਖਤਰੇ ਤੋਂ ਬਚਣ ਲਈ ਚਿਹਰਾ ਢੱਕਣ ਨੂੰ ਹਟਾ ਦਿੰਦਾ ਹੈ
- ਵਿਅਕਤੀ ਚਿਹਰਾ ਢੱਕਣ ਨੂੰ ਹਟਾ ਦਿੰਦਾ ਹੈ ਤਾਂ ਜੋ ਉਹ ਦਵਾਈ ਲੈ ਸਕੇ, ਅਤੇ ਕੇਵਲ ਲੋੜੀਂਦੇ ਸਮੇਂ ਵਾਸਤੇ
- ਵਿਅਕਤੀ ਕਿਸੇ ਜ਼ੁੰਮੇਵਾਰ ਵਿਅਕਤੀ ਜਾਂ ਵਰਕਰ ਦੀ ਬੇਨਤੀ 'ਤੇ ਚਿਹਰਾ ਢੱਕਣ ਨੂੰ ਹਟਾ ਦਿੰਦਾ ਹੈ, ਤਾਂ ਜੋ ਉਸ ਨੂੰ ਸਾਮਾਨ ਜਾਂ ਸੇਵਾਵਾਂ ਦੀ ਵਿਕਰੀ ਦੇ ਮਕਸਦ ਲਈ ਫੋਟੋਗਰਾਫਿਕ ਪਛਾਣ ਦੇ ਹਵਾਲੇ ਨਾਲ ਵਿਅਕਤੀ ਦੀ ਉਮਰ ਦਾ ਪਤਾ ਲਗਾਉਣ ਦੇ ਯੋਗ ਬਣਾਇਆ ਜਾ ਸਕੇ, ਜਿਸ ਦੇ ਸਬੰਧ ਵਿੱਚ ਘੱਟੋ-ਘੱਟ ਉਮਰ ਦੀ ਲੋੜ ਹੈ ਜਾਂ ਜਿੱਥੇ ਜ਼ਿੰਮੇਵਾਰ ਵਿਅਕਤੀ, ਜਾਂ ਕਾਮੇ ਕੋਲ, ਉਸ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕਨੂੰਨੀ ਅਥਾਰਟੀ ਹੈ, ਜਾਂ
- ਵਿਅਕਤੀ ਕਿਸੇ ਜਿੰਮੇਵਾਰ ਵਿਅਕਤੀ, ਜਾਂ ਕਿਸੇ ਕਾਮੇ ਦੀ ਬੇਨਤੀ 'ਤੇ ਚਿਹਰਾ ਢੱਕਣ ਨੂੰ ਹਟਾ ਦਿੰਦਾ ਹੈ, ਤਾਂ ਜੋ ਜਿੰਮੇਵਾਰ ਵਿਅਕਤੀ ਜਾਂ ਵਰਕਰ ਨੂੰ ਉਸਨੂੰ ਸਿਹਤ-ਸੰਭਾਲ ਜਾਂ ਸਿਹਤ-ਸੰਭਾਲ ਸਲਾਹ ਪ੍ਰਦਾਨ ਕਰਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ
- ਵਿਅਕਤੀ ਚਿਹਰਾ ਢਕਣ ਨੂੰ ਹਟਾ ਦਿੰਦਾ ਹੈ
- ਹਿਦਾਇਤਾਂ ਪ੍ਰਦਾਨ ਕਰਨ ਜਾਂ ਪ੍ਰਾਪਤ ਕਰਨ ਲਈ
- ਗਵਾਹੀ ਦੇਣ ਲਈ, ਜਾਂ
- ਕਿਸੇ ਸੁਣਵਾਈ ਦੀ ਪ੍ਰਧਾਨਗੀ ਕਰਨ ਵਾਲੇ ਵਿਅਕਤੀ ਦੀ ਬੇਨਤੀ ਤੇ, ਕਿਸੇ ਵੀ ਨਿਆਂਇਕ ਜਾਂ ਅਰਧ-ਨਿਆਂਇਕ ਕਾਰਵਾਈਆਂ ਵਿੱਚ।
ਸਬੰਧਿਤ ਕਾਨੂੰਨ ਬਾਰੇ ਅਗਲੇਰੀ ਜਾਣਕਾਰੀ ਏਥੇ ਦੇਖੀ ਜਾ ਸਕਦੀ ਹੈ।