ਇੰਟਰਨੈਸ਼ਨਲ ਪ੍ਰੋਟੈਕਸ਼ਨ ਅਪੀਲਜ਼ ਟ੍ਰਿਬਿਊਨਲ (International Protection Appeals Tribunal) 6 ਅਗਸਤ 2020 ਨੂੰ ਜ਼ੁਬਾਨੀ ਸੁਣਵਾਈਆਂ ਦੁਬਾਰਾ ਸ਼ੁਰੂ ਕਰੇਗਾ। ਕੋਵਿਡ-19 ਦੀ ਰੋਸ਼ਨੀ ਵਿੱਚ ਟ੍ਰਿਬਿਊਨਲ ਪ੍ਰੈਕਟਿਸ ਅਤੇ ਪ੍ਰਕਿਰਿਆ ਵਿੱਚ ਤਬਦੀਲੀਆਂ ਨੂੰ ਨਿਰਧਾਰਤ ਕਰਨ ਲਈ ਟ੍ਰਿਬਿਊਨਲ ਸੁਣਵਾਈਆਂ ਵਿੱਚ ਭਾਗੀਦਾਰਾਂ ਲਈ ਇੱਕ ਅੱਪਡੇਟ ਕੀਤਾ "ਐਡਮਿਨਿਸਟ੍ਰੇਟਿਵ ਪ੍ਰੈਕਟਿਸ ਨੋਟ" ਤਿਆਰ ਕੀਤਾ ਗਿਆ ਹੈ ਅਤੇ ਇਹ ਨੋਟਿਸ ਟ੍ਰਿਬਿਊਨਲ ਉਪਭੋਗਤਾਵਾਂ ਨੂੰ ਸਾਡੀਆਂ ਤਬਦੀਲੀਆਂ ਵਿੱਚ ਸਹਾਇਤਾ ਕਰਨ ਲਈ ਹੈ।
ਖਤਰੇ ਦੇ ਮੁਲਾਂਕਣ ਕੀਤੇ ਗਏ ਹਨ, ਉਪਚਾਰਕ ਕਾਰਜ ਕੀਤੇ ਗਏ ਹਨ ਅਤੇ ਅਸੀਂ ਸਿਹਤ ਅਤੇ ਸੁਰੱਖਿਆ ਮਾਹਰਾਂ ਦੇ ਨਾਲ ਕੰਮ ਕੀਤਾ ਹੈ ਤਾਂ ਜੋ ਜਿੱਥੋਂ ਤੱਕ ਸੰਭਵ ਹੋਵੇ, ਹੈਨੋਵਰ ਸਟਰੀਟ ਵਿਖੇ ਟ੍ਰਿਬਿਊਨਲ ਦੀ ਇਮਾਰਤ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸਾਰੇ ਸਟਾਫ ਅਤੇ ਟ੍ਰਿਬਿਊਨਲ ਉਪਭੋਗਤਾਵਾਂ ਦੀ ਸਿਹਤ ਅਤੇ ਸੁਰੱਖਿਆ ਟ੍ਰਿਬਿਊਨਲ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ।
ਟ੍ਰਿਬਿਊਨਲ ਦੀ ਇਮਾਰਤ ਵਿੱਚ ਪਹੁੰਚਣ 'ਤੇ, ਸੁਣਵਾਈ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਮੁੱਖ ਫੌਯੇਰ ਵਿੱਚ ਸੁਰੱਖਿਆ ਡੈਸਕ 'ਤੇ ਚੈੱਕ-ਇਨ ਕਰਨਾ ਚਾਹੀਦਾ ਹੈ। ਇੱਕ ਵਾਰ ਜਦ ਉਹ ਆਪਣੀ ਪਛਾਣ ਕਰ ਲੈਂਦੇ ਹਨ, ਤਾਂ ਕਨੂੰਨੀ ਪ੍ਰੈਕਟੀਸ਼ਨਰ, ਅਪੀਲ ਕਰਤਾ, ਗਵਾਹ ਅਤੇ ਦੁਭਾਸ਼ੀਏ ਸਿੱਧੇ ਨਿਯਤ ਸੁਣਵਾਈ ਵਾਲੇ ਕਮਰੇ ਵਿੱਚ ਜਾਣਗੇ। ਜੇ ਕੋਈ ਅਪੀਲ ਕਰਤਾ ਜਾਂ ਗਵਾਹ ਆਪਣੇ ਕਨੂੰਨੀ ਪ੍ਰਤੀਨਿਧ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਹੁੰਚਦਾ ਹੈ, ਤਾਂ ਉਹਨਾਂ ਨੂੰ ਸੌਂਪੇ ਗਏ ਸੁਣਵਾਈ ਵਾਲੇ ਕਮਰੇ ਵਿੱਚ ਲਿਜਾਏ ਜਾਣ ਤੋਂ ਪਹਿਲਾਂ ਰਿਸੈਪਸ਼ਨ ਖੇਤਰ ਵਿੱਚ ਲਿਆਂਦਾ ਜਾਵੇਗਾ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜਿੱਥੇ ਕਿਤੇ ਸੰਭਵ ਹੋਵੇ, ਕਨੂੰਨੀ ਪ੍ਰੈਕਟੀਸ਼ਨਰ ਅਪੀਲ ਕਰਤਾਵਾਂ ਅਤੇ ਗਵਾਹਾਂ ਨੂੰ ਇਮਾਰਤ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਮਿਲਣ ਦਾ ਇੰਤਜ਼ਾਮ ਕਰਨ। ਸਮਾਜਿਕ ਦੂਰੀ ਲੋੜਾਂ ਦੀ ਤਾਮੀਲ ਕਰਨ ਲਈ, ਪਹੁੰਚਣ ਦੇ ਸਮਿਆਂ ਅਤੇ ਸੁਣਨ ਦੇ ਸਮਿਆਂ ਨੂੰ ਬਦਲ ਦਿੱਤਾ ਗਿਆ ਹੈ। ਜੇ ਕੋਈ ਸੁਣਵਾਈ ਭਾਗੀਦਾਰ ਜਲਦੀ ਪਹੁੰਚ ਜਾਂਦਾ ਹੈ, ਤਾਂ ਉਹਨਾਂ ਨੂੰ ਤਦ ਤੱਕ ਇਮਾਰਤ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਦ ਤੱਕ ਉਹਨਾਂ ਦਾ ਤੈਅਸ਼ੁਦਾ ਸਮਾਂ ਨਹੀਂ ਹੋ ਜਾਂਦਾ।
ਅਪੀਲ ਕਰਤਾਵਾਂ ਅਤੇ ਸੁਣਵਾਈ ਵਿਚਲੇ ਹੋਰ ਭਾਗੀਦਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਕੇਵਲ ਉਹਨਾਂ ਲੋਕਾਂ ਨੂੰ ਹੀ ਇਮਾਰਤ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ ਜੋ ਸੁਣਵਾਈਆਂ ਵਿੱਚ ਭਾਗ ਲੈ ਰਹੇ ਹਨ।
ਸਾਰੀਆਂ ਧਿਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਮਾਰਤ ਦੇ ਜਨਤਕ ਖੇਤਰਾਂ ਵਿੱਚ ਹੋਣ ਦੌਰਾਨ ਚਿਹਰੇ ਨੂੰ ਢਕਣ ਵਾਲੀਆਂ ਚੀਜ਼ਾਂ ਪਹਿਨਣ; ਸੁਣਨ ਵਾਲੇ ਕਮਰਿਆਂ ਵਿੱਚ ਚਿਹਰੇ ਦੇ ਮਾਸਕ ਪਹਿਨਣ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
ਹੈਂਡ ਸੈਨੀਟਾਈਜ਼ਰ ਸਟੇਸ਼ਨ ਸਾਰੀ ਇਮਾਰਤ ਵਿੱਚ ਵਿਆਪਕ ਤੌਰ 'ਤੇ ਉਪਲਬਧ ਹਨ। ਇਹਨਾਂ ਦੀ ਵਰਤੋਂ ਇਮਾਰਤ ਵਿਖੇ ਪਹੁੰਚਣ 'ਤੇ, ਸੁਣਵਾਈ ਵਿੱਚ ਦਾਖਲ ਹੋਣ 'ਤੇ, ਅਤੇ ਇਮਾਰਤ ਵਿੱਚੋਂ ਬਾਹਰ ਨਿਕਲਦੇ ਸਮੇਂ ਕੀਤੀ ਜਾਣੀ ਚਾਹੀਦੀ ਹੈ
ਟ੍ਰਿਬਿਊਨਲ ਇਸ ਸਥਿਤੀ ਵਿੱਚ ਨਹੀਂ ਹੈ ਕਿ ਉਹ ਪੈੱਨ, ਕਾਗਜ਼, ਪਾਣੀ, ਜਾਂ ਫੋਟੋਕਾਪੀ ਦੀਆਂ ਸੁਵਿਧਾਵਾਂ ਪ੍ਰਦਾਨ ਕਰਾ ਸਕੇ। ਸੁਣਵਾਈ ਵਿਚਲੀਆਂ ਧਿਰਾਂ ਅਤੇ ਹੋਰ ਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਆਪਣੀ ਖੁਦ ਦੀ ਸਟੇਸ਼ਨਰੀ ਅਤੇ ਕੋਈ ਹੋਰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਾਉਣੀਆਂ ਚਾਹੀਦੀਆਂ ਹਨ।
ਦੁਭਾਸ਼ੀਏ ਆਪਣੇ ਖੁਦ ਦੇ ਪੈੱਨ ਦੀ ਵਰਤੋਂ ਕਰਕੇ ਸੁਣਵਾਈ ਵਾਲੇ ਕਮਰੇ ਵਿੱਚ ਜ਼ਰੂਰੀ ਦਸਤਾਵੇਜ਼ਾਂ 'ਤੇ ਦਸਤਖਤ ਕਰਨਗੇ ਅਤੇ ਸੁਣਵਾਈ ਦਾ ਸੰਚਾਲਨ ਕਰ ਰਿਹਾ ਟ੍ਰਿਬਿਊਨਲ ਮੈਂਬਰ ਟ੍ਰਿਬਿਊਨਲ ਪ੍ਰਸ਼ਾਸ਼ਨ ਨੂੰ ਸੌਂਪਣ ਵਾਸਤੇ ਇਹਨਾਂ ਦਸਤਾਵੇਜ਼ਾਂ ਨੂੰ ਇਕੱਤਰ ਕਰੇਗਾ।
ਗਵਾਹਾਂ ਤੋਂ ਲੋੜਿਆ ਜਾਵੇਗਾ ਕਿ ਉਹ ਸਮਾਜਿਕ ਦੂਰੀ ਲੋੜਾਂ ਦੀ ਪਾਲਣਾ ਕਰਦੇ ਹੋਏ, ਕਿਸੇ ਵਿਸ਼ੇਸ਼ ਤੌਰ 'ਤੇ ਨਿਯਤ ਕਮਰੇ ਵਿੱਚ ਉਡੀਕ ਕਰਨ ਜਦ ਤੱਕ ਸੁਣਵਾਈ ਵਿੱਚ ਉਹਨਾਂ ਦੀ ਮੌਜ਼ੂਦਗੀ ਦੀ ਲੋੜ ਨਹੀਂ ਪੈਂਦੀ।
ਸੁਣਵਾਈ ਦੇ ਬਾਅਦ, ਸਵਾਗਤ ਡੈਸਕ ਦੇ ਅਮਲੇ ਨਾਲ ਟ੍ਰਿਬਿਊਨਲ ਮੈਂਬਰ ਦੁਆਰਾ ਸੰਪਰਕ ਕੀਤਾ ਜਾਵੇਗਾ ਅਤੇ ਅਮਲਾ ਧਿਰਾਂ ਨੂੰ ਅਤੇ ਸੁਣਵਾਈ ਵਿਚਲੇ ਹੋਰ ਭਾਗੀਦਾਰਾਂ ਨੂੰ ਇਮਾਰਤ ਵਿੱਚੋਂ ਲੈਕੇ ਜਾਵੇਗਾ।